ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ, ਪੰਜਾਬ ਨੂੰ ਸ਼ਹਿਰੀ ਖੇਤਰਾਂ ਦੇ ਵਸਨੀਕਾਂ ਨੂੰ ਲੋੜੀਂਦਾ ਬੁਨਿਆਦੀ ਢਾਂਚਾ, ਸੁਵਿਧਾਵਾਂ ਅਤੇ ਸੇਵਾਵਾਂ ਮੁਹਈਆ ਕਰਵਾਉਂਦੇ ਹੋਏ ਸ਼ਹਿਰੀ ਖੇਤਰ ਦਾ ਵਿਵਸਥਿਤ ਅਤੇ ਯੋਜਨਾਬੱਧ ਵਿਕਾਸ ਸੁਨਿਸ਼ਚਿਤ ਕਰਨ ਦੀ ਜ਼ਿਮੇਵਾਰੀ ਸੌਂਪੀ ਗਈ ਹੈ| ਸ਼ਹਿਰੀ ਇਲਾਕਿਆਂ ਦੇ ਵਿਕਾਸ ਲਈ ਨੀਤੀਆਂ, ਪਲਾਨ ਤਿਆਰ ਕਰਨ ਅਤੇ ਯੋਜਨਾਵਾਂ ਬਨਾਉਣ ਅਤੇ ਸ਼ਹਿਰਾਂ ਅਤੇ ਕਸਬਿਆਂ ਦੇ ਵਿਕਾਸ ਲਈ ਨਿਵੇਸ਼ ਦੇ ਅਵਸਰ ਪੈਦਾ ਕਰਨ ਦੇ ਵਿਭਾਗ ਨੂੰ ਆਦੇਸ਼ ਪ੍ਰਾਪਤ ਹਨ| ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ, ਵਿਭਾਗ ਦੇ ਮੁੱਖੀ ਹਨ ਅਤੇ ਵਧੀਕ ਮੁੱਖ ਸਕੱਤਰ/ਪ੍ਰਮੁੱਖ ਸਕੱਤਰ ਵਿਭਾਗ ਦੇ ਪ੍ਰਬੰਧਕੀ ਮੁੱਖੀ ਹਨ|